bhole di baraat part 3

Bhole Di Baraat Part-3 Lyrics | Saleem

Bhole Di Baraat Part-3 Lyrics in Punjabi

Filmi Tarz: Kajra mohabbat wala

ਗੌਰਾਂ ਨੀ ਲਾੜ੍ਹਾ ਤੇਰਾ, ਮੱਥੇ ਤੇ ਬੰਨ੍ਹਿਆਂ ਸੇਹਰਾ ,
ਗੌਰਾਂ ਨੀ ਲਾੜ੍ਹਾ ਤੇਰਾ, ਮੱਥੇ ਤੇ ਬੰਨ੍ਹਿਆਂ ਸੇਹਰਾ ,
ਵੇਖ ਕੇ ਹੈਰਾਨ, ਕਾਇਨਾਤ,
ਆਈ ਤੇਰੇ, ਭੋਲੇ ਦੀ ਬਰਾਤ
[ਆਈ ਤੇਰੇ, ਸ਼ੰਕਰ ਦੀ ਬਰਾਤ ]

ਮੱਥੇ ਤੇ ਚੰਨ ਸਜਾਇਆ, ਗਲ਼ ਦੇ ਵਿੱਚ ਫ਼ਨੀਅਰ ਪਾਇਆ,
ਤਨ ਉੱਤੇ ਰਾਖ ਨੂੰ ਮੱਲ੍ਹ ਕੇ, [ਵੱਖਰਾ ਏਹ ਰੂਪ ਬਣਾਇਆ]((2)
ਇੱਕ ਹੱਥ ਤ੍ਰਿਸ਼ੂਲ ਤੇ ਦੂਜੇ, ਡੰਮ ਡੰਮ ਡੰਮ ਡੰਮਰੂ ਵਜਾਇਆ ,
ਲਾੜ੍ਹਾ ਏਹ ਬੜਾ ਅਨੋਖਾ, ਮਹਿਲੀਂ ਰੰਗ ਚੜ੍ਹਿਆ ਚੋਖ਼ਾ ,
ਜੱਗ ਤੋਂ ਨਿਰਾਲੀ, ਏਹਦੀ ਬਾਤ,
ਆਈ ਤੇਰੇ, ਭੋਲੇ ਦੀ ਬਰਾਤ
[ਆਈ ਤੇਰੇ, ਸ਼ੰਕਰ ਦੀ ਬਰਾਤ ]

ਘੋੜ੍ਹੀ ਥਾਂ ਬੈਲ ਤੇ ਬਹਿ ਕੇ, ਭੂਤਾਂ ਨੂੰ ਨਾਲ ਓਹ ਲੈ ਕੇ,
ਰਾਹੂ ਕੇਤੂ ਵੀ ਨੱਚਦੇ, [ਖੁਸ਼ ਨੇ ਭੋਲੇ ਸੰਗ ਰਹਿ ਕੇ](2)
ਬਣ ਗਏ ਸਭ ਦੇਵਤੇ ਜਾਂਞੀ, ਜੈ ਸ਼ਿਵ ਸ਼ੰਕਰ ਦੀ ਕਹਿ ਕੇ ,
ਗੌਰਾਂ ਨੀ ਤੇਰਾ ਲਾੜ੍ਹਾ, ਗਿੱਠ ਗਿੱਠ ਪਿਆ ਲੰਮਕੇ ਦਾੜ੍ਹਾ ,  
ਯਹ ਤੋਂ ਹੂਈ ਨਾ, ਕੋਈ ਬਾਤ,
ਆਈ ਤੇਰੇ, ਭੋਲੇ ਦੀ ਬਰਾਤ
[ਆਈ ਤੇਰੇ, ਸ਼ੰਕਰ ਦੀ ਬਰਾਤ ]

ਗੌਰਾਂ ਤੈਨੂੰ ਖੁਸ਼ੀਆਂ ਚੜ੍ਹੀਆਂ, ਪਰ ਵੇਖੀ ਪਛਤਾਵੇਂਗੀ,
ਲੜ ਲੱਗ ਕੇ ਇਸ ਜੋਗੀ ਦੇ, [ਜੋਗਣ ਤੂੰ ਬਣ ਜਾਵੇਂਗੀ](2)
ਹੈ ਰਾਣੀ ਤੂੰ ਮਹਿਲਾਂ ਦੀ, ਸ਼ਿਵ ਸੰਗ ਕਿੰਝ ਰਹਿ ਪਾਵੇਂਗੀ ,
ਕਹਿੰਦੇ ਮੜ੍ਹੀਆਂ ਦਾ ਵਾਸੀ, ਸੁਣਕੇ ਸਾਡੀ ਨਿੱਕਲੇ ਹਾਸੀ ,
ਬੜੀ ਹੀ ਅਜ਼ੀਬ, ਆਈ ਰਾਤ,
ਆਈ ਤੇਰੇ, ਭੋਲੇ ਦੀ ਬਰਾਤ
[ਆਈ ਤੇਰੇ, ਸ਼ੰਕਰ ਦੀ ਬਰਾਤ ]

ਗੌਰਾਂ ਸ਼ੰਕਰ ਦੀ ਜੋੜੀ, [ਸਭ ਨੂੰ ਹੀ ਲੱਗੇ ਪਿਆਰੀ](2)
ਰਾਜੂ ਹਰਿ ਪੁਰੀਆ ਕਹਿੰਦਾ, ਸ਼ਿਵ ਦੀ ਏ ਮਹਿਮਾ ਨਿਆਰੀ
ਹੁੰਦੀ ਏ ਤੀਂਨ ਲੋਕ ਵਿੱਚ, ਜੋੜੀ ਦੀ ਚਰਚਾ ਭਾਰੀ ,
ਗਾਉਂਦਾ ਏਹ ਸਲੀਮ ਵਿਆਹ ਜੀ, ਲੈ ਦਿਲ ਵਿੱਚ ਰੀਝਾਂ ਚਾਅ ਜੀ ,
ਰਹਿਮਤ ਦੀ ਹੋਈ, ਬਰਸਾਤ,
ਆਈ ਤੇਰੇ, ਭੋਲੇ ਦੀ ਬਰਾਤ
[ਆਈ ਤੇਰੇ, ਸ਼ੰਕਰ ਦੀ ਬਰਾਤ ]

Bhole Di Baraat Part-3 | Master Saleem