![Damru vaja de bholeya](https://bhajan-song.rockyraja.com/wp-content/uploads/2023/08/Damru-vaja-de-bholeya.jpg)
Damru vaja de bholeya Lyrics | Feroz Khan
Damru vaja de bholeya FEROZ KHAN Shiv Bhajan
ਅੱਜ ਡੰਮਰੂ ਵਜਾ ਦੇ ਭੋਲਿਆ
ਅੱਜ ਸਭ ਨੂੰ ਨਚਾ ਦੇ ਭੋਲਿਆ
ਹੋ [ਨਾਮ ਵਾਲੀ ਮਸਤੀ ਦੇ ਭੰਗ ਦੇ ਪਿਆਲੇ ](2)
ਸਭ ਨੂੰ ਪਿਲਾ ਦੇ ਭੋਲਿਆ
ਹੋ ਡੰਮਰੂ ਵਜਾ ਦੇ ਭੋਲਿਆ …..
ਡੰਮ ਡੰਮ ਡੰਮ ਡੰਮ ਡੰਮਰੂ ਵੱਜਿਆ
ਸੁਣ ਸਵਰਗਾਂ ਤੋਂ ਇੰਦਰ ਭੱਜਿਆ
ਹੋ [ਦਰ ਭਗਤਾਂ ਦਾ ਮੇਲਾ ਲੱਗਿਆ ](2)
ਦਰਸ਼ ਦਿਖਾ ਦੇ ਭੋਲਿਆ
ਹੋ ਡੰਮਰੂ ਵਜਾ ਦੇ ਭੋਲਿਆ …..
ਨੰਦੀ ਬੈਲ ਪਾ ਝਾਂਜਰ ਨੱਚਦਾ
ਮਾਂ ਗੌਰਾਂ ਨੂੰ ਬੜਾ ਹੀ ਜੱਚਦਾ
ਹੋ [ਮਸਤੀ ਵਾਲਾ ਰੰਗ ਵਰਸਦਾ ](2)
ਓਹ ਵਰਸਾਦੇ ਭੋਲਿਆ
ਹੋ ਡੰਮਰੂ ਵਜਾ ਦੇ ਭੋਲਿਆ …..
ਸ਼ੰਕਰ ਤੇਰੇ ਰੂਪਲਾ ਸਾਹਨੀ
ਬ੍ਰਹਮਾ ਵਿਸ਼ਨੂੰ ਆਦਿ ਭਵਾਨੀ
ਹੋ [ਧਰਤ ਪਤਾਲੀ ਤੇ ਅਸਮਾਨੀ ](2)
ਅੱਜ ਰੌਣਕਾਂ ਲਵਾ ਦੇ ਭੋਲਿਆ
ਹੋ ਡੰਮਰੂ ਵਜਾ ਦੇ ਭੋਲਿਆ …..
ਅੰਮ੍ਰਿਤ ਰਸ ਮੈਂ ਪੀ ਜਾਂ ਸਾਰੀ
ਬਣਕੇ ਤੇਰਾ ਪ੍ਰੇਮ ਪੁਜਾਰੀ
ਹੋ [ਸਭ ਭਗਤਾਂ ਨੂੰ ਚੜ੍ਹੀ ਖੁਮਾਰੀ]
ਨਾਮ ਤੇਰੇ ਦੀ ਚੜ੍ਹੀ ਖੁਮਾਰੀ
ਨਸ਼ਾ ਨਾਮ ਦਾ ਚੜ੍ਹ ਦੇ ਭੋਲਿਆ
ਹੋ ਡੰਮਰੂ ਵਜਾ ਦੇ ਭੋਲਿਆ …..
Damru vaja de bholeya Lyrics Feroz Khan